[01/02 8:40 AM] TOL Dr. Harjot Kamal: The Greatest Mistake We Humans make in destroying our Relationships:
"We Listen Half, Understand Quarter,
Think Zero and React DOUBLE !!.
Good Morning n have a Nice SunDay 😃😀
[01/02 9:05 AM] Dr Amarjeet Astrologist: ਇਹ ਸੂਖਮ ਸ਼ਰੀਰ ਕੀ ਹੋ ਸਕਦਾ ਹੈ? ਦੇਖਿਆ ਜਾਵੇ ਤਾਂ ਬ੍ਰਹਿਮੰਡ ਦੇ ਮਾਮਲੇ ਵਿੱਚ ਅਸੀਂ ਇੱਕ ਮਨੁੱਖੀ ਜੀਵ ਦੇ ‘ਨਾਮ’ ਨੂੰ ਪੂਰਨ ਬ੍ਰਹਿਮੰਡ ਦਾ ਇੱਕ ਕਲਪਨਾ ਦਾ ‘ਸੂਖਮ ਕਣ’ ਕਹਿ ਕੇ ਗੱਲ ਖਤਮ ਕਰ ਦਿੱਤੀ ਸੀ| ਇਸੇ ਤਰਾਂ ਇੱਕ ਮਨੁੱਖ ਦੇ ਮਾਮਲੇ ਵਿੱਚ ‘ਮਨ’ ਨੂੰ ਸੂਖਮ ਸ਼ਰੀਰ ਕਹਿਾ ਜਾ ਸਕਦਾ ਹੈ, ਪਰ ਇਸਦੀ ਬਣਤਰ, ਅਕਾਰ ਤੇ ਹੋਰ ਵਿਸ਼ੇਸਤਾਵਾਂ ਕੀ ਹੋਣਗੀਆਂ? ਸਪਸ਼ੱਟ ਹੈ ਕੁੱਝ ਵੀ ਹੋ ਸਕਦਾ ਹੈ| ਜਿਵੇਂ ਬ੍ਰਹਿਮੰਡ ਦੀ ਕਲਪਨਾ ਵਿੱਚ ਕੁੱਝ ਵੀ ਹੋ ਸਕਦਾ ਹੈ, ਅਨੇਕਾਂ ਤਰਾਂ ਦੇ ਜੀਵ ਹੋ ਸਕਦੇ ਹਨ, ਪਦਾਰਥ ਹੋ ਸਕਦੇ ਹਨ, ਕਣ ਹੋ ਸਕਦੇ ਹਨ, ਮਨੁੱਖ ਹੋ ਸਕਦੇ ਹਨ – ਉਸੇ ਤਰਾਂ ਇੱਕ ਮਨੁੱਖ ਦੇ ਮਨ ਵਿੱਚ ਬਹੁਤ ਕਿਸਮ ਦੀਆਂ ਕਲਪਨਾਵਾਂ ਹੋ ਸਕਦੀਆਂ ਹਨ| ਇੱਕ ਮਨੁੱਖ ਦੀ ਕਲਪਨਾ ਵਿੱਚ ਹੋਰ ਮਨੁੱਖ ਵੀ ਹੋ ਸਕਦੇ ਹਨ, ਨਿਰਜੀਵ ਪਦਾਰਥ ਵੀ ਹੋ ਸਕਦੇ ਹਨ, ਪੂਰਾ ਬ੍ਰਹਿਮੰਡ ਵੀ ਹੋ ਸਕਦਾ ਹੈ| ਪਰ ਜਿਵੇਂ ਬ੍ਰਹਿਮੰਡ ਵਿੱਚ ਸਥਿਤ ਮਨੁੱਖੀ ਜੀਵ ਨੂੰ ਕੋਈ ਦੂਜਾ ਮਨੁੱਝੀ ਜੀਵ ਵਾਸਤਵਿਕ ਰੂਪ ਵਿੱਚ ਦੇਖ ਸਕਦਾ ਹੈ, ਤਾਂ ਕੀ ਮਨੁੱਖ ਦੇ ਮਨ ਵਿੱਚ ਸਥਿਤ ਕਲਪਨਾਵਾਂ ਵਾਲੇ ‘ਸੂਖਮ ਜੀਵ’ ਵੀ ਇੱਕ ਦੂਜੇ ਨੂੰ ਦੇਖ ਸਕਦੇ ਹਨ? ਜਰੂਰ ਦੇਖ ਸਕਦੇ ਹੋਣਗੇ ਜੇਕਰ ਉਹਨਾਂ ਵਿੱਚ ਚੇਤਨੰਤਾ ਹੋਵੇਗੀ ਤੇ ਉਹ ਇੱਕੋ ਜਿੰਨੀ ਗਿਣਤੀ ਦੇ ਅਯਾਮਾਂ ਵਾਲੇ ਸੂਖਮ ਸ਼ਰੀਰ ਹੋਣਗੇ| ਇਹ ਕਲਪਨਾ ਭਾਵੇਂ ਬਹੁਤ ਗਹਿਰਾਈ ਤੱਕ ਲੈ ਜਾਂਦੀ ਹੈ ਪਰ ਇਸ ਵਿਸ਼ੇ ਨੂੰ ਇਸਤਰਾਂ ਨਾਲ ਸੋਚਣ ਤੋਂ ਇਲਾਵਾ ਹੋਰ ਕੋਈ ਰਸਤਾ ਵੀ ਨਹੀਂ ਹੈ| ਮਨੁੱਖੀ ਮਨ ਕੁੱਝ ਵੀ ਸੋਚਦਾ ਹੈ, ਭਾਵੇਂ ਓਹ ਵਾਸਤਵਿਕ ਰੂਪ ਵਿੱਚ ਪੈਦਾ ਹੋ ਸਕੇ ਚਾਹੇ ਨਾ, ਚਾਹੇ ਕਦੇ ਪਹਿਲਾਂ ਹੋ ਚੁੱਕੀ ਘਟਨਾ ਹੋਵੇ, ਚਾਹੇ ਭਵਿੱਖ ਵਿੱਚ ਵਾਪਰਨ ਵਾਲੀ ਹੋਵੇ, ਸਵਾਲ ਇੰਨਾ ਹੈ ਕਿ ਕਿਸੇ ਵੀ ਕਲਪਨਾ ਦਾ ਜਨਮਦਾਤਾ ਕੌਣ ਹੁੰਦਾ ਹੈ?
ਪਦਾਰਥਵਾਦੀ ਵਿਚਾਰ ਕਲਪਨਾ ਨੂੰ ਪਦਾਰਥ ਤੋਂ ਉਪਜੀ ਮੰਨਦੇ ਹਨ ਤੇ ਅਧਿਆਤਮਵਾਦੀ ਵਿਚਾਰ ਪਦਾਰਥ ਨੂੰ ਕਲਪਨਾ ਦੀ ਉਪਜ ਮੰਨਦੇ ਹਨ| ਕੌਣ ਸਹੀ ਹੈ ਤੇ ਕੌਣ ਗਲਤ ਇਹ ਕਹਿਣਾ ਖੋਜ ਅਧੀਨ ਹੈ|
[01/02 9:15 AM] Dr Amarjeet Astrologist: ਜੇਕਰ ਕੋਈ ਤੁਹਾਨੂੰ ਦੱਸੇ ਕਿ ਓਹ ਤੁਹਾਨੂੰ ਪਸੰਦ ਕਰਦੇ ਹਨ ਤਾਂ ਇੰਨਾ ਵੀ ਪੱਕਾ ਯਕੀਨ ਨਾ ਕਰ ਬੈਠੋ| ਵਾਸਤਵਿਕ ਸਵਾਲ ਪਸੰਦ ਦੇ ਅਰਸੇ ਦਾ ਹਾ ਕਿ ਕਿੰਨੀ ਦੇਰ? ਕਿਉਂਕਿ ਰੁੱਤਾਂ ਦੀ ਤਰਾਂ, ਲੋਕ ਬਦਲ ਜਾਂਦੇ ਹਨ, ਜਿਸ ਕਾਰਨ ਉਹਨਾ ਦੇ ਅਹਿਸਾਸ ਵੀ ਬਦਲ ਜਾਂਦੇ ਹਨ
[01/02 9:45 AM] Dr Amarjeet Astrologist: " ਯਥਾਰਥ ਦੀ ਖਿੱਚ
ਗ੍ਰੈਵਿਟੀ ਵਰਗੀ ਹੈ
ਇਸਦਾ ਨਾੜੂਆ ਕੇਵਲ
ਕਵਿਤਾ ਹੀ ਕਟਦੀ ਹੈ "
*******************
" ਇੱਕ ਰੁੱਤ ਦਾ ਹੱਥ
ਪੱਤਰ ਦੇ ਜਾਂਦਾ ਹੈ
ਦੂਜੀ ਦਾ ਹੱਥ ਲੈ ਜਾਂਦਾ ਹੈ
ਬਿਰਛ ਕਿਸੇ ਰੁੱਤ ਦਾ
ਹੱਥ ਨਹੀਂ ਫੜਦਾ '
*****************
" ਜੋ ਵੇਖ ਸਕਦਾ ਹੈ
ਕਵਿਤਾ ਲਿਖ ਸਕਦਾ ਹੈ
ਕਵਿਤਾ ਦੀ ਹੋਰ
ਕੋਈ ਸ਼ਰਤ ਨਹੀਂ
ਕੋਈ ਵਿਧੀ ਨਹੀਂ
**************
" ਨਾ ਨ੍ਹੇਰਾ ਨਾ ਚਾਨਣ
ਮੈਂ ਕੇਵਲ ਚੀਜ਼ਾਂ ਵੇਖਦਾ ਹਾਂ
ਉਹ ਵੀ ਤਾਂ ਹੀ ਦਿਸਦੀਆਂ ਹਨ
ਜੇ ਉਹਨਾਂ ਨੂੰ ਨ੍ਹੇਰੇ ਦੀ
ਕਿਨਾਰੀ ਲੱਗੀ ਹੋਵੇ
ਤਾਰੇ ਵੇਖਣ ਲਈ
ਖੁ੍ੱਲ੍ਹੀਆਂ ਅੱਖਾਂ ਹੀ ਨਹੀਂ
ਨ੍ਹੇਰਾ ਵੀ ਲੋੜੀਦਾ ਹੈ
*****************
*****************
------------------------------ ਨਵਤੇਜ ਭਾਰਤੀ
[01/02 9:52 AM] Dr Amarjeet Astrologist: ------------ ਸਾਂਭ ਕੇ ਰੱਖੀ ਚੀਜ਼ ----------------
_______________________(( -- ਅਮਰਜੀਤ ਚੰਦਨ ))
ਸਾਂਭ ਕੇ ਰੱਖੀ ਚੀਜ਼ ਨੂੰ ਦੇਖ ਲੱਗਦਾ ਹੈ ਕਿ ਮੈਂ ਹਾਂ ਕਿ ਮੇਰਾ ਵੀ ਕੋਈ ਹੈ ।
ਸਾਂਭ ਕੇ ਰੱਖੀ ਚੀਜ਼ ਮੈਨੂੰ ਚੇਤੇ ਕਰਾਉਂਦੀ ਹੈ ਕਿ ਤੂੰ ਨਹੀਂ ਏਂ, ਤੇਰਾ ਤਾਂ ਕੋਈ ਨਹੀਂ ।
ਸਾਂਭ ਕੇ ਰੱਖੀ ਚੀਜ਼ ਮੈਨੂੰ ਸੁਣਾਉਤ ਕਰਦੀ ਹੈ --
ਤੂੰ ਸਾਂਭ ਕੇ ਰੱਖਣ ਵਾਲੀ ਚੀਜ਼ ਨਹੀਂ ਤੇਰਾ ਪੱਕਾ ਸਰਨਾਵਾਂ ਕੋਈ ਨਹੀਂ ।
ਸਾਂਭ ਕੇ ਰੱਖੀ ਚੀਜ਼ ਮੇਰੀ ਛਾਤੀ 'ਤੇ ਪਿਆ ਮਣਾਂ- ਮੂੰਹੀਂ ਭਾਰ ਹੈ ।
ਸਾਂਭ ਕੇ ਰੱਖੀ ਚੀਜ਼ ਕਦੇ ਨਾ ਮੁੱਕਣ ਵਾਲਾ ਤਰਲਾ ਹੈ ਨਾ ਭੁੱਲਣ ਦਾ ।
ਸਾਂਭ ਕੇ ਰੱਖੀ ਚੀਜ਼ ਸਮਝਾਉਂਦੀ ਹੈ -- ਮੇਰੇ ਵੱਲ ਦੇਖ, ਸਭ ਕੁਝ ਇਥੇ ਰਹ ਜਾਣਾ ਹੈ ।
ਸਾਂਭ ਕੇ ਰੱਖੀ ਚੀਜ਼ ਸਮੇਂ ਦੀ ਕੁੱਖ ਵਿਚ ਪਈ ਹੈ ਮੁੜ ਜੰਮਣ ਦੀ ਉਡੀਕ ਕਰਦੀ ।
ਸਾਂਭ ਕੇ ਰੱਖੀ ਚੀਜ਼ ਵਹਿੰਦੇ ਪਾਣੀ 'ਚ ਪਿਆ ਪੱਥਰ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਗੁਆਚੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਸੁੱਟੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਤੋਂ ਵਿਛੜੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਦੇਖ ਮੈਂ ਸੋਚਦਾ ਹਾਂ --
ਇਹ ਸਾਂਭ ਕੇ ਰੱਖਣ ਵਾਲੀ ਚੀਜ਼ ਨਹੀਂ, ਪਰ ਫੇਰ ਵੀ ਸਾਂਭੀ ਰੱਖਦਾ ਹਾਂ ।
ਸਾਂਭ ਕੇ ਰੱਖੀ ਚੀਜ਼ ਕਦੇ ਵੀ ਕੰਮ ਨਹੀਂ ਆਉਂਦੀ, ਪਰ ਹੁੰਦੀ ਕੰਮ ਦੀ ਹੈ ।
ਸਾਂਭ ਕੇ ਰੱਖੀ ਚੀਜ਼ ਕਦੇ ਨਹੀਂ ਮਿਲ਼ਦੀ ।
--------------------------------------
No comments:
Post a Comment