[26/01 8:39 AM] Dr Amarjeet Astrologist: ਹਿੰਦੀ ਸ਼ਾਇਰਾ ਤੇਜੀ ਗਰੋਵਰ Teji Grover ਦੀਆਂ ਕੁਝ ਕਵਿਤਾਵਾਂ
O
ਪਾਣੀ 'ਚ
ਇਕ ਮੋਰਪੰਖ ਡਿਗਦਾ ਹੈ
ਚੰਨ ਦੇ ਅਕਸ 'ਤੇ
O
ਠੀਕ ਹੈ
ਅਕਸ ਹੀ ਸਹੀ
ਪਾਣੀ 'ਚ ਤੂੰ ਜਿੰਨਾ ਹੈਂ
ਓਨਾ ਤਾਂ ਕੰਬ ਹੀ ਸਕਦੀ ਹਾਂ
O
ਮੈਂ ਅਕਸ ਨੂੰ ਛੋਹਿਆ
ਧਰਤੀ ਸਰਕ ਗਈ
ਈਸ਼ਵਰ ਦੀ ਰੂਹ ਤੋਂ
ਛਾਂ ਨੂੰ ਹਟਾਉਂਦੀ ਹੋਈ
O
ਠੀਕ ਹੈ
ਦੂਰ ਦੇ ਪੰਛੀ ਨੇ
ਤੇਰੀਆਂ ਕਵਿਤਾਵਾਂ
ਮੇਰੀ ਤਲੀ 'ਤੇ ਵੀ
ਹਵਾ ਦੇ ਦਾਣੇ ਨੇ
ਉਹਨਾ ਲਈ ||
[26/01 9:53 AM] TOL Gagan: A successful marriage requires falling in love many times, always with the same person.
[26/01 8:52 PM] Dr Amarjeet Astrologist: ਸਭ ਤੋ ਸੁੰਦਰ ਉਹ ਮਹਾਸਾਗਰ ਹੈ
ਜਿਸਨੂੰ ਅਜੇ ਤੱਕ ਅਸੀ ਦੇਖਿਆ ਨਹੀ
ਸਭ ਤੋ ਖੂਬਸੂਰਤ ਉਹ ਬੱਚਾ ਹੈ
ਜੋ ਹਾਲੇ ਤੱਕ ਪੈਦਾ ਨਹੀੰ ਹੋਇਆ
ਸਭ ਤੋ ਖੂਬਸੂਰਤ ਉੁਹ ਦਿਨ ਹਨ
ਜੋ ਹਾਲੇ ਅਸੀੰ ਜਿਊਣੇ ਹਨ
ਸਭ ਤੋ ਸੁੰਦਰ ਉਹ ਗੱਲਾ ਹਨ
ਜੋ ਮੈ ਹਾਲੇ ਤੈਨੂੰ ਕਹਿਣੀਆ ਹਨ
---ਨਾਜ਼ਿਮ ਹਿਕਮਤ
[26/01 10:25 PM] Dr Amarjeet Astrologist: ਗ਼ਜ਼ਲ
ਉਹ ਕਿਹੜਾ ਘਰ ਜਿੱਥੇ ਨਾ ਇਹ ਪੁੱਜੀ ਅੱਗ ।
ਦੱਸ ਤੂੰ ਕਾਹਤੋਂ ਪੱਥਰਾਂ ਵਿੱਚੋਂ ਕੱਢੀ ਅੱਗ ।
ਮੱਥੇ ਅੰਦਰ ਕਿੰਨਾਂ ਧੂੰਆਂ ਭਰਿਆ ਏ,
ਹਰਦਮ ਛਾਤੀ ਅੰਦਰ ਧੁਖ਼ਦੀ ਰਹਿੰਦੀ ਅੱਗ ।
ਜੁਗਨੂੰ,ਔਰਤ,ਬੱਦਲ,ਸੂਰਜ,ਪਰਬਤ,ਥਲ,
ਹਰ ਵਸਤੂ ਦੀ ਆਪੋ ਆਪਣੀ ਹੁੰਦੀ ਅੱਗ ।
ਸੂਰਜ ਨੂੰ ਇਹ ਕਿੰਨਾਂ ਵੱਡਾ ਮਿਹਣਾ ਹੈ,
ਜੇ ਤੂੰ ਚਾਨਣ ਖ਼ਾਤਰ ਖ਼ੁਦ ਨੂੰ ਲਾਈ ਅੱਗ ।
ਅੱਖਾਂ ਉੱਤੇ ਪੱਟੀ ਬੰਨ੍ਹ ਕੇ ਪੁੱਛਦਾ ਹੈ ,
ਕੀ ਤੈਨੂੰ ਹੁਣ ਵੀ ਦਿਸਦੀ ਹੈ ਬਲਦੀ ਅੱਗ ।
___________Sushil Raheja
[26/01 10:27 PM] Dr Amarjeet Astrologist: ਜਦੋਂ ਤੁਸੀਂ ਆਪਣਾ ਧਿਆਨ ਸਿਰਫ ਉਸ ਗੱਲ 'ਤੇ ਦਿੰਦੇ ਹੋ ਜਿਹੜੀ ਗੱਲ ਤੁਹਾਡੇ ਲਈ ਸੱਚੀ ਮੁੱਚੀ ਹੀ ਮਹੱਤਤਾ ਰਖਦੀ ਹੋਵੇ.. ਉਦੋਂ ਜ਼ਿੰਦਗੀ ਬੇਹੱਦ ਸੋਹਣੀ ਹੁੰਦੀ ਹੈ ।
Life is so much brighter when we focus on what truly matters...
(writer unknown)
No comments:
Post a Comment