[09/06 8:04 AM] TOL Soninder Singh: ਬਦਲ ਜਾਉ ਵਖਤ ਦੇ ਨਾਲ ☝
ਯਾ ਫਿਰ ਵਖਤ ਬਦਲਨਾ ਸਿੱਖੋ👈
ਕਿਸਮਤ ਨੂੰ ਨਾ ਹਰ ਵੇਲੇ ਕੋਸੋ
ਬੱਸ ਅੱਗੇ ਵਧਣਾ ਸਿੱਖੋ 👍😊
🌹🌼🐝ਸ਼ੁਭ ਸਵੇਰਾ ਦੋਸਤੋ🐝🌼🌹
[09/06 3:00 PM] Dr Amarjeet Astrologist: ਉਦਾਸੇ ਚਿਹਰਿਆਂ ਤੇ ਪੈਲ਼ ਜਦ ਪਾਵੇ ਖ਼ੁਸ਼ੀ ਵੀ
ਖ਼ੁਸ਼ੀ ਦੀ ਅੱਖ 'ਚੋਂ ਵਗਦੀ ਹੈ ਜਦ ਜੀਵਨ ਨਦੀ ਵੀ
ਹਵਾ ਦੀ ਤਾਲ ਤੇ ਨੱਚਦੀ ਹੈ ਜਦ ਗਾਉਂਦੀ ਕਲੀ ਵੀ
ਤੇਰਾ ਆਉਂਦਾ ਹੈ ਚੇਤਾ..
ਹੇ ਰਚੇਤਾ..!
ਝੀਲ ਦੇ ਸੀਨੇ ਉੱਤੇ ਨੱਚਦੀਆਂ ਨੇ ਜਦ ਕਣੀਆਂ
ਤਾਰਾਂ ਪੋਟਿਆਂ ਦੇ ਮੇਲ਼ 'ਤੇ ਜਦ ਰਾਗ ਬਣੀਆਂ
ਉਤਰੀਆਂ ਚਮੜੀਆਂ ਜਦ ਢੋਲਕੀ ਦੀ ਥਾਪ ਬਣੀਆਂ
ਤਾਂ ਇੱਕ ਹੋਵੇ ਦਵੇਤਾ*..
ਹੇ ਰਚੇਤਾ..!
(*ਦਵੈਤ)
ਇਹ ਫੁੱਲ-ਪੱਤੇ, ਇਹ ਕੁਦਰਤ, ਜੀਵ-ਜੰਤੂ
ਇਹ ਕੁਲ ਬ੍ਰਹਿਮੰਡ ਕੀ ਹੈ?- ਮਹੀਨ ਤੰਤੂ
ਇਹ ਚੰਨ-ਸੂਰਜ ਨੇ ਸਭ ਜੀਵਿਤ, ਪਰੰਤੂ
ਤੇਰੇ ਬਿਨ ਸਿਰਫ਼ ਰੇਤਾ..
ਹੇ ਰਚੇਤਾ..!
ਕਦੇ ਤੂੰ ਸੁੱਖ, ਕਦੇ ਹੈਂ ਦੁਖ, ਕਦੇ ਸੰਸਾਰ ਵੀ ਏਂ
ਤੂੰ ਆਦਿ-ਅੰਤ ਤੇ ਦੋਹਾਂ ਦੇ ਤੂੰ ਵਿਚਕਾਰ ਵੀ ਏਂ
ਮੌਨ ਵੀ ਤੇਰਾ ਹੀ ਇੱਕ ਰੂਪ, ਤੂੰ ਟੁਣਕਾਰ ਵੀ ਏਂ
ਤੂੰ ਸਰਵੋਤਮ ਅਭਿਨੇਤਾ..
ਹੇ ਰਚੇਤਾ..!
ਜਿਵੇਂ ਬਰਸਾਤ ਬਣਕੇ ਅੰਬਰੋਂ ਮਲਹਾਰ ਡਿੱਗੇ
ਜਿਵੇਂ ਪਰਬਤ ਕਿਸੇ ਤੋਂ ਜਲ ਦੀ ਗਾਉਂਦੀ ਧਾਰ ਡਿੱਗੇ
ਇਵੇਂ ਰਹਿਮਤ ਤੇਰੀ ਝੋਲ਼ੀ ਮੇਰੀ ਵਿਚਕਾਰ ਡਿੱਗੇ
ਆਨੰਦ ਵਿਸਮਾਦ ਕੇਤਾ..
ਹੇ ਰਚੇਤਾ..!
ਮੈਂ ਥੱਕ ਕੇ ਰੁਕ ਗਿਆ ਹਾਂ ਅੰਤ ਦੀ ਰਫ਼ਤਾਰ ਪਿੱਛੋਂ
ਨਿਹੱਥਾ ਹੋ ਗਿਆ ਹਾਂ ਆਖ਼ਰੀ ਹਥਿਆਰ ਪਿੱਛੋਂ
ਪਤਾ ਨੀਂ ਕਿਉਂ ਕੋਈ ਆਵਾਜ਼ ਮੇਰੀ ਹਾਰ ਪਿੱਛੋ
ਕਹੇ ਮੈਨੂੰ ਵਿਜੇਤਾ..
ਹੇ ਰਚੇਤਾ..!
ਹਰਿਕ ਦੀ ਚੇਤਨਾ ਤੋਂ, ਹਰ ਕਿਸੇ ਦੇ ਅਹਿਮ ਤੋਂ ਵੀ
ਹਰਿਕ ਵਿਸ਼ਵਾਸ ਤੋਂ, ਹਰ ਇੱਕ ਭਰਮ ਤੇ ਵਹਿਮ ਤੋਂ ਵੀ
ਯੁਗਾਂ ਤੋਂ ਪਾਰ ਹੈ ਆਲਮ, ਸਮੇਂ ਦੇ ਰਹਿਮ ਤੋਂ ਵੀ
ਹੈ ਕਲਿਯੁਗ ਜਾਂ ਤ੍ਰੇਤਾ..
ਹੇ ਰਚੇਤਾ..!
[09/06 3:51 PM] +91 98553 00515: ਇਕ ਵਹਿਮ ਸੀ ਜੋ ਯਕੀਨ ਬਣ ਟੁੱਟ ਗਿਆ ਏ
ਸੁਣਿਆ ਪੁਜਾਰੀ ਦੇ ਹੱਥੋ ਭਗਵਾਨ ਲੁੱਟ ਗਿਆ ਏ
No comments:
Post a Comment