Monday, April 6, 2015

April5

💐💐💐💐💐💐💐💐💐💐

............ਬਾਬੇ ਬਣ ਗਏ ਹੀਰੋ..............

ਸੰਨੀ ਦਿਓਲ ਨੂੰ ਖੂੰਝੇ ਲਾਤਾ,
ਸਿੰਘਮ ਨੂੰ ਸੋਚਾਂ ਵਿੱਚ ਪਾਤਾ ।
ਜਿੰਮੀ ਸ਼ੇਰਗਿਲ ਸੋਚੇ,
ਫਿਲਮਾਂ ਕੌਣ ਦਿਵਾਊਗਾ ।
ਹੁਣ ਬਾਬੇ ਬਣ ਗਏ ਹੀਰੋ,
ਡੇਰੇ ਕੌਣ ਚਲਾਊਗਾ ।

ਦੁਨੀਆਂ ਪਾਗਲ ਹੋਈ ਫਿਰਦੀ,
ਰੱਬ ਬਣਾਕੇ ਧਰਤਾ ।
ਜੋ ਬਾਬਾ ਰੰਨਾ ਦਾ ਸ਼ੌਂਕੀ,
ਸਾਧ ਬਣਾਕੇ ਧਰਤਾ ।
ਬਾਬਾ ਸ਼ੌਂਕੀ ਐਕਟਿੰਗ ਦਾ ਹੋਇਆ,
ਮੁਕਤੀ ਕੌਣ ਦਿਵਾਊਗਾ ।
ਹੁਣ ਬਾਬੇ ਬਣ ਗਏ ਹੀਰੋ,
ਡੇਰੇ ਕੌਣ ਚਲਾਊਗਾ ।

ਕਾਲ (ਮੌਤ) ਬਾਬੇ ਨੇ ਗੇਟ ਤੇ ਬੰਨਿਆਂ,
ਕਹਿੰਦੇ ਮਰਨੋਂ ਜਮਾਂ ਨਹੀਂ ਡਰਦਾ ।
ਜੈਡ ਸਕਿਉਰਟੀ ਲਈ ਫਿਰਦਾ,
ਗੱਲਾਂ ਕਿਹੜੀਆਂ ਕਰਦਾ ।
ਧਰਮ ਦੇ ਨਾਂ ਤੇ ਲੋਕਾਂ ਨੂੰ ਹੁਣ,
ਪਾਗਲ ਕੌਣ ਬਣਾਊਗਾ ।
ਹੁਣ ਬਾਬੇ ਬਣ ਗਏ ਹੀਰੋ,
ਡੇਰੇ ਕੌਣ ਚਲਾਊਗਾ ।

ਦੁਨੀਆਂ ਪਈ ਭਰਮਾਂ ਦੀ ਮਾਰੀ,
ਕੁਝ ਵੀ ਨਜਰ ਨਾ ਆਵੇ ।
ਸਾਰੇ ਗੋਲਕਚੋਰ ਹੋ ਗਏ,
ਰਸਤਾ ਕੌਣ ਦਿਖਾਵੇ ।
ਅੰਧਵਿਸ਼ਵਾਸ਼ੀ ਹੋਈ ਦੁਨੀਆਂ ਨੂੰ,
ਸੱਚ ਦਾ ਰਸਤਾ ਕੌਣ ਦਿਖਾਊਗਾ ।
ਹੁਣ ਬਾਬੇ ਬਣ ਗਏ ਹੀਰੋ,
ਡੇਰੇ ਕੌਣ ਚਲਾਊਗਾ ।

ਇੱਕ ਸਵਾਲ ਮੇਰਾ ਵੀ ਸੱਜਣੋਂ,
ਧਰਮ ਦੇ ਠੇਕੇਦਾਰਾਂ ਨੂੰ ।
ਡੇਰੇਵਾਦ ਨੂੰ ਰੋਕਣ ਦੇ ਲਈ,
ਕਿਊਂ ਸ਼ੁਰੂ ਨਹੀਂ ਕਰਦੇ ਧਰਮ ਪ੍ਰਚਾਰਾਂ ਨੂੰ ।
"ਬਾਬੇ ਨਾਨਕ" ਦੀ ਬਾਣੀ ਜਿਹੜੀ,
ਓਹਦਾ ਮਤਲਬ ਕੌਣ ਸਮਝਾਊਗਾ ।
ਹੁਣ ਬਾਬੇ ਬਣ ਗਏ ਹੀਰੋ,
ਡੇਰੇ ਕੌਣ ਚਲਾਊਗਾ ।

"ਜੰਟ" ਵੀ ਗੱਲਾਂ ਸੱਚੀਆਂ ਲਿਖਦਾ,
ਲੋਕਾਂ ਨੂੰ ਤਾਂਹੀਓਂ ਰਾਸ ਨਹੀਂ ਆਈਆਂ ।
ਧਰਮ ਦੀ ਬੇੜੀ ਡੁੱਬਦੀ ਜਾਵੇ,
ਤਾਂਹੀਓਂ ਦੇਵੇ ਦੁਹਾਈਆਂ ।
ਸੱਚ ਭਰੇ ਇਹ ਗੀਤ ਨੇ ਜਿਹੜੇ,
ਵਿੱਚ ਲੋਕਾਂ ਦੇ ਕਿਹੜਾ ਗਾਊਗਾ ।
ਹੁਣ ਬਾਬੇ ਬਣ ਗਏ ਹੀਰੋ
ਡੇਰੇ ਕੌਣ ਚਲਾਊਗਾ ।
ਹੁਣ ਸਾਧ ਵੀ ਬਣ ਗਏ ਹੀਰੋ,
ਡੇਰੇ ਕੌਣ ਚਲਾਊਗਾ ।


💐💐💐💐💐💐💐💐💐💐

No comments:

Post a Comment