Monday, May 18, 2015

May16

[16/05 10:35 AM] TOL Ajitpal Singh: छोड़ तो सकता हूँ मगर छोड़ नहीं पाता उसे,
वो शख्स मेरी बिगड़ी हुई आदत की तरह है।
[16/05 3:09 PM] TOL Amandeep Gill: ਸਾਧਾਂ ਨੂੰ ਤਿਆਗ ਚੰਗਾ, ਰਾਗੀਆਂ ਨੂੰ ਰਾਗ ਚੰਗਾ
ਬਰਾਨੀਆਂ ਦਾ ਸਾਗ ਚੰਗਾ, ਮਾਘ 'ਚ ਬਣਾਇਆ ਹੋਵੇ

ਕੈਦੀਆਂ ਨੂੰ ਝੋਰਾ ਚੰਗਾ, ਜ਼ੁਲਮ ਨੂੰ ਖੋਰਾ ਚੰਗਾ
ਕਣਕ ਨੂੰ ਕੋਰਾ ਚੰਗਾ, ਪਹਿਲਾ ਪਾਣੀ ਲਾਇਆ ਹੋਵੇ

ਇਲਾਜ਼ ਤੋਂ ਪ੍ਰਹੇਜ਼ ਚੰਗਾ, ਧੀਆਂ ਨਾਲ ਹੇਜ਼ ਚੰਗਾ
ਦਾਜ ਤੋਂ ਗੁਰੇਜ਼ ਚੰਗਾ, ਯੱਬ ਏਹ ਮੁਕਾਇਆ ਹੋਵੇ

ਟੁੱਟ ਜੇ ਤਾਂ ਦੁੱਖ ਚੰਗਾ, ਗਵਾਹ ਸਨਮੁੱਖ ਚੰਗਾ
ਵੇਹੜੇ ਵਿੱਚ ਰੁੱਖ ਚੰਗਾ, ਛਾਂ ਲਈ ਲਾਇਆ ਹੋਵੇ

ਦਾਗੀ ਸਾਨ੍ਹ ਅਵਾਰਾ ਚੰਗਾ, ਪਾੜ੍ਹੇ ਨੂੰ ਚੁਬਾਰਾ ਚੰਗਾ
ਢਾਂਡੀ ਨੂੰ ਧਲਿਆਰਾ ਚੰਗਾ, ਨੱਕ ਓਤੋਂ ਪਾਇਆ ਹੋਵੇ

ਗੈਕੀ ਵਿੱਚ ਮਾਨ ਚੰਗਾ, ਮਾਲਵੇ ਜਵਾਨ ਚੰਗਾ
ਮੋਘੇ ਨੇੜੇ ਵਾਹਣ ਚੰਗਾ, ਇੱਕ ਮੂੰਹਾਂ ਲਾਇਆ ਹੋਵੇ

ਯਾਰੀ 'ਚ ਭਰੋਸਾ ਚੰਗਾ, ਆਵਦੇ ਤੇ ਰੋਸਾ ਚੰਗਾ
ਭੱਖੜੇ ਤੋਂ ਖੋਸਾ ਚੰਗਾ, ਪੈਂਰੀ ਜਿਸ ਪਾਇਆ ਹੋਵੇ

ਲੁੰਗ ਦਾ ਸਵਾਦ ਚੰਗਾ, ਪੋਨੇ ਦਾ ਕਮਾਦ ਚੰਗਾ
ਯੰਤਰ ਦਾ ਖਾਦ ਚੰਗਾ ,ਪੈਲੀ ਵਿੱਚੇ ਵਾਹਿਆ ਹੋਵੇ ......
[16/05 9:27 PM] TOL Ajitpal Singh: लोगों ने रोज़ कुछ नया मांगा खुदा से,
एक हम ही तेरे ख्यालों से आगे नहीं गये

No comments:

Post a Comment